Private company
International Partnership on Religion and Sustainable Development (PaRD)
International Partnership on Religion and Sustainable Development (PaRD) is a company based in Bonn founded in 2016.1
ਧਰਮ ਅਤੇ ਟਿਕਾਊ ਵਿਕਾਸ 'ਤੇ ਕੌਮਾਂਤਰੀ ਭਾਈਵਾਲੀ (ਅੰਗਰੇਜ਼ੀ: International Partnership on Religion and Development | PaRD) ਨਾਮ ਦੀ ਸੰਸਥਾ ਫਰਵਰੀ 2016 ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਧਰਮਾਂ ਦੇ ਮੁੱਲਾਂ ਨੂੰ ਟਿਕਾਊ ਵਿਕਾਸ ਟੀਚਿਆਂ ਵਿੱਚ ਬਦਲਣ ਲਈ ਸ਼ੁਰੂ ਕੀਤੀ ਗਈ ਸੀ। ਇਹ ਟਿਕਾਊ ਵਿਕਾਸ ਟੀਚੇ ਪੂਰੀ ਤਰਾਂ ਸੰਯੁਕਤ ਰਾਸ਼ਟਰ ਦੁਆਰਾ 2030 ਤੱਕ ਪ੍ਰਾਪਤ ਕਰ ਲੈਣ ਲਈ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਵੱਖ ਵੱਖ ਧਾਰਮਕ ਸੰਸਥਾਨਾਂ ਦੇ ਯੋਗਦਾਨ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੁਆਰਾ ਇਸ ਲਈ ਕਈ ਅਹਿਮ ਗੋਸ਼ਟੀਆਂ ਤੇ ਵਿਸ਼ੇਸ਼ ਸੰਮੇਲਨ ਕਰਵਾਏ ਜਾ ਰਹੇ ਹਨ, ਕਈ ਕਿਤਾਬਚੇ ਜਾਰੀ ਕੀਤੇ ਗਏ ਹਨ। ਅੰਤਰ-ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਧਰਮ ਅਧਾਰਤ ਅਤੇ ਨਾਗਰਿਕ ਸਮਾਜ ਸੰਸਥਾਵਾਂ ਵਿਕਾਸ ਜਾਂ ਮਾਨਵਤਾਵਾਦੀ ਸਹਾਇਤਾ ਵਿੱਚ ਰੁੱਝੀਆਂ ਸੰਸਥਾਵਾਂ ਇਸਦੇ ਮੈਂਬਰ ਬਣ ਸਕਦੀਆਂ ਹਨ। ਮੈਂਬਰਸ਼ਿਪ ਵਿੱਚ ਸ਼ਾਮਲ ਹੋਣ ਲਈ ਇਹ ਮੁਫਤ ਹੈ। ਇਸ ਦੀ ਕੁੰਜੀ ਸੰਸਥਾ ਦੇ ਗਲੋਬਲ ਸਾਂਝੇਦਾਰੀ ਵਿੱਚ ਸਰਗਰਮ ਭਾਗੀਦਾਰੀ ਵਿੱਚ ਰੁੱਝੇ ਹੋਣ ਨਾਲ ਹੈ। ਸੰਗਠਨ ਦੇ ਕਾਰਜਕਾਰੀ ਪ੍ਰੋਗਰਾਮਾਂ ਦਾ ਫੈਸਲਾ ਇਸ ਦੀਆਂ ਸਾਲਾਨਾ ਮੀਟਿੰਗਾਂ ਅਤੇ ਮੈਂਬਰਾਂ ਦੀ ਸਲਾਨਾ ਆਮ ਸਭਾ ਵਿੱਚ ਕੀਤਾ ਜਾਂਦਾ ਹੈ। ਸਾਲ 2021 ਤੱਕ 5 ਅਜਿਹੀਆਂ ਆਮ ਅਸੈਂਬਲੀਆਂ ਹੋ ਚੁੱਕੀਆਂ ਹਨ। ਆਖਰੀ ਵਾਰ ਅਜਿਹੀ ਆਮ ਸਭਾ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਵਿਖੇ 8 ਤੋਂ 10 ਨਵੰਬਰ 2021 ਨੂੰ ਹੋਈ ਹੈ।2 From the pa Wikipedia, CC BY-SA 4.0
Last updated Oct 21, 2026.
Sources
The numbers on this page point here. Each one links to the record it came from.
- 1
- 2